माँ का जन्मदिन

Happy Bday Maa....May You Live the Longest.

ਸ਼ੀਸ਼ੇ ਤੇ ਲੱਗੀ
ਗੋਲ ਬਿੰਦੀ ਵਰਗੀ ਮਾਂ।
ਮੇਰੇ ਚੇਹਰੇ ਦਾ ਨੂਰ
ਮੇਰੀ ਪੱਗ ਦੀ ਚੜ੍ਹਤ ਮਾਂ।

ਤੇਰਾ ਪਿਆਰ
ਸਬਤੋਂ ਮਿੱਠੜਾ ਸਬਤੋ ਪਾਕ,

ਤੂੰ ਜਦ ਮੇਰੇ ਕੋਲ ਹੁੰਨੀ ਹੈਂ
ਤਾਂ ਮੈਨੂੰ ਆਪਣਾ ਆਪ
ਆਪਣਾ ਜਿਹਾ ਲਗਦਾ ਹੈ।

ਤੇਰੀਆਂ ਅੱਖਾਂ ਚ ਵੇਖਦਿਆਂ
ਮੈਨੂੰ ਸਾਰਾ ਜਹਾਨ
ਆਪਣਾ ਜਿਹਾ ਲਗਦਾ ਹੈ।

ਜ਼ਿੰਦਗੀ ਦੇ ਹੋਣ ਤੇ
ਯਕੀਨ ਜਿਹਾ ਵਧਦਾ ਹੈ।

ਸਿਖ਼ਰ ਦੁਪਹਿਰੀ ਹੋਵੇ ਜਾਂ
ਤਾਰਿਆਂ ਹੇਠ ਗੁਜ਼ਾਰੀ ਰਾਤ
ਤੇਰਾ ਤੱਸਵੁਰ
ਦਿਲ ਨੂੰ ਸੁਕੂਨ ਦਿੰਦਾ ਹੈ।

ਤੇਰਾ ਹੋਣਾ ਜਿਵੇਂ
ਖੁਦਾਈ ਦਾ ਮਿਲਣਾ,
ਤੇਰਾ ਪਿਆਰ ਜਿਵੇਂ
ਕੁਬੇਰ ਦੀ ਦੌਲਤ ,
ਤੇਰੇ ਬਲਿਦਾਨ ਜਿਵੇਂ
ਮੇਰੀਆਂ ਕਾਮਯਾਬੀਆਂ ਦੀ ਪਤਵਾਰ।

ਤੇਰਾ ਨੂਰ .......ਮੇਰੀ ਹਿੱਮਤ
ਤੇਰੀ ਖਣਕਦੀ ਹੱਸੀ  ...ਤੇਰੇ ਪਿਆਰੇ ਬੋਲ  ...... ਤੇਰੀਆਂ ਮਿੱਠੀਆਂ ਝਿੜਕਾਂ ......ਤੇਰਾ ਸਾਥ
 .....ਤੇਰੀ ਸੋਚ ...... ਤੇਰੀਆਂ ਚੂਰੀਆਂ ......ਤੇਰੀ ਨਿੱਘੀ  ਜੱਫੀ .....ਤੇਰੀ ਖੁਸ਼ਬੂ  .....ਤੇਰੀਆਂ ਚੂੜੀਆਂ.....ਤੇਰੀ ਬਿੰਦੀ......ਤੇਰਾ ਵਜ਼ੂਦ  .....ਸਬ ਕੁੱਜ ਦੁਨੀਆਂ ਰਹਿਣ ਤੱਕ ਸਲਾਮਤ ਰਹੇ ਮਾਂ।

~Preet




Comments

Popular posts from this blog

मैंटल आधुनिकीकरण

बिंदी वाली गुड़िया

कैटरपिलर/ बम्बई डायरी/ 10-09-2016