Samuel John - Punjabi Theatre Artist








  
 



ਅੱਜ ਮਹਿਬੂਬ ਕਲਾਕਾਰ ਤੇ ਥਿਏਟਰ ਆਰਟਿਸਟ Samuel John ਜੀ ਦਾ ਜਨਮਦਿਨ ਹੈ ਤੇ ਇਹ ਪੰਜ ਨਾਯਾਬ ਤਸਵੀਰਾਂ ਦਿੱਲੀ ਕਨਾਟ ਪਲੇਸ ਵਿਖੇ ਹੋਏ ਪੰਜਾਬੀ ਸਭਿਆਚਾਰਕ ਮੇਲੇ ਦੀ 09 ਨਵੰਬਰ 2019 ਦੀਆਂ ਹੈ।

ਇਨ੍ਹਾਂ ਨਾਲ ਜ਼ਿਹਨੀ ਤੌਰ ਤੇ ਮੇਰਾ ਰਾਬਤਾ ਕੋਈ 10-12  ਕੁ ਸਾਲ ਪਹਿਲਾਂ ਹੋਇਆ ਸੀ ਜਦੋਂ ਪੰਜਾਬੀ ਦੇ ਨਾਯਾਬ ਨਾਵਲਕਾਰ ਗੁਰਦਿਆਲ ਸਿੰਘ ਜੀ ਦੇ ਨਾਵਲ "ਅਨ੍ਹੇ ਘੋੜੇ ਦਾ ਦਾਨ" ਤੇ ਬਣੀ ਫ਼ਿਲਮ ਵਿੱਚ ਮੁੱਖ ਕਿਰਦਾਰ ਵਿੱਚ ਵੇਖਿਆ ਸੀ। ਇਕ ਹੰਢਿਆ ਹੋਇਆ ਕਲਾਕਾਰ, ਜੋ ਬੇਫ਼ਿਕਰੀ ਨਾਲ ਜ਼ਿੰਦਗੀ ਨੂੰ ਸਿਗਰਟ ਵੰਗੂ ਪੀਣ ਦੀ ਤਲਬ ਵੀ ਰੱਖਦਾ ਹੈ, ਤੇ ਜ਼ਿੰਦਗੀ ਦੀ ਮਾਰ ਝਲਦੀ ਲੱਖਾਂ ਜ਼ਿੰਦਗੀਆਂ ਦੀ ਫ਼ਿਕਰ ਵੀ। ਖ਼ੁਦ ਸਾਰੀ ਜ਼ਿੰਦਗੀ ਜਿਹਨੇ ਫ਼ਕੀਰੀ ਵਿੱਚ ਕੱਟੀ ਹੈ ਪਰ ਚੰਡੀਗੜ੍ਹ ਵਿਖੇ ਆਪ ਜੀ ਦਾ ਨਿਵਾਸ ਅਸਥਾਨ ਥਿਏਟਰ ਨਾਲ ਜੁੜੇ ਕਲਾਕਾਰਾਂ ਲਈ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ। ਪੰਜਾਬ ਦੇ ਪਿੰਡਾਂ ਵਿੱਚ ਆਪਣੇ ਗਰੁੱਪ ਨਾਲ ਘੁੰਮ ਕੇ ਨੁੱਕੜ ਨਾਟਕ ਕਰਨਾ ਆਪ ਜੀ ਦੀ ਦਿਨਚਰਯਾ ਦਾ ਹਿੱਸਾ ਹੈ ਤੇ ਸਾਦਗੀ ਤਾਂ ਏਨੀ ਕਿ ਚਟਨੀ ਨਾਲ ਰੋਟੀ ਖਾ ਕੇ ਵੀ ਖੁਸ਼। 

ਆਪ ਜੀ ਦੀ ਐਕਟਿੰਗ ਵਿਚ ਮੇਕ ਅਪ ਕੀਤਾ ਹੋਇਆ ਨਹੀਂ ਬਲਕਿ ਪੇਂਡੂ ਪੰਜਾਬ ਦੇ ਕਿਸੇ ਸਾਧਾਰਣ ਜੇ ਕਿਰਦਾਰ ਦੀ ਝਲਕ ਵਿਖਦੀ ਹੈ। ਉਹ ਕਿਰਦਾਰ ਜਿਸ ਵਿਚ ਕਿਸਾਨ, ਮਜ਼ਦੂਰ, ਰਿਕ੍ਸ਼ੇਵਾਲਾ ਜਾਂ ਕੋਈ ਵੀ ਮਿਹਨਤ ਕਰਕੇ ਖਾਣ ਵਾਲਾ ਬੰਦਾ ਆਪਣਾ ਅਕਸ ਦੇਖ਼ ਉਸਨੂੰ ਜਿਉਂ ਸਕਦਾ ਹੈ। ਇਨ੍ਹਾਂ ਦੇ ਨਾਟਕਾਂ ਵਿਚ ਜ਼ਿਆਦਾਤਰ ਪੇਂਡੂ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੀ ਝਲਕ ਵਿਖਦੀ ਹੈ। ਬੈਠੇ ਬੈਠੇ ਗੱਲ ਦਾ ਤਮਾਸ਼ਾ ਨਹੀਂ ਬਣਾਂਦੇ, ਇਹ ਤਾਂ ਆਪਣੀ ਅੱਖਾਂ ਦੀ ਚੁੱਪ ਨਾਲ ਵੀ ਲੋਕਾਂ ਦੇ ਹੱਡਾਂ ਵਿੱਚ ਟੀਸ ਛੱਡ ਸਕਦੇ ਹੈ। ਮੇਰੇ ਵਰਗੇ ਕਈ ਸ਼ੈਦਾਈ ਇਨ੍ਹਾਂ ਦੀ ਇਸ ਕਾਬਿਲਿਯਤ ਤੇ ਮਰਦੇ ਹੋਣੇ।

ਹੁਣੇ ਫ਼ੋਨ ਤੇ ਗੱਲ ਕੀਤੀ ਤਾਂ ਓਸੇ ਸਾਫ਼ਗੋਈ ਨਾਲ ਬੋਲੇ ਕਿ " ਹਾਂ ਹਾਂ ਆਊਂਗਾ ਬੰਬੇ! ਤੇਰੇ ਕੋਲ ਹੀ ਠਹਿਰੂੰਗਾ".... ਸੁਣ ਕੇ ਚਾਅ ਜਾ ਚੜ੍ਹ ਗਿਆ ਮੈਨੂੰ।
ਅੱਗੋਂ ਮੈਂ ਆਖਿਆ ਗਰੀਬਖਾਨੇ ਚ ਥੋੱਡਾ ਸਵਾਗਤ ਹੈ ਜੀ, ਜੀ ਸਦਕੇ ਆਓ। 
ਤਾਂ ਹੱਸ ਕੇ ਕਹਿੰਦੇ "ਤੇਰੇ ਹੱਥ ਦੀਆਂ ਰੋਟੀਆਂ ਵੀ ਤਾਂ ਖਾਣੀਆਂ, ਚਟਨੀ ਈ ਬਥੇਰੀ ਹੈ ਆਪਾਂ ਨੂੰ ਤਾਂ।"

ਥੋਡੀ ਸੁਨਹਿਰੀ ਉਡੀਕ ਵਿੱਚ ਜਨਮਦਿਨ ਤੇ ਲੱਖਾਂ ਦੁਆਵਾਂ ਭੇਜ ਰਿਆ ਹਾਂ.... ਮੁਹੱਬਤ ਨੂੰ ਸਲਾਮ।

~Dr Gurpreet Singh/ Bombay Diary/18.04.2021



Comments

Popular posts from this blog

मैंटल आधुनिकीकरण

बिंदी वाली गुड़िया

कैटरपिलर/ बम्बई डायरी/ 10-09-2016